ਅਸੀਂ ਹੇਠਾਂ ਦਿੱਤੇ ਦੇ ਐਟਰੀਬਿਊਟਸ ਵਿੱਚ ਕਿਸੇ ਇੱਕ ਐਟਰੀਬਿਊਟ ਦੀ ਵਰਤੋਂ ਕਰਦੇ ਹੋਏ ਟੇਬਲ ਦਾ ਬੈਕਗ੍ਰਾਊਂਡ ਕਰ ਸਕਦੇ ਹਾਂ:
• Bgcolor: ਇਹ ਐਟਰੀਬਿਊਟ ਪੂਰੇ ਟੇਬਲ ਲਈ ਬੈਕਗ੍ਰਾਊਂਡ ਦਾ ਰੰਗ ਬਦਲਣ ਲਈ ਵਰਤਿਆ ਜਾਂਦਾ ਹੈ। ਇਸਦੀ ਵਰਤੋਂ ਕਿਸੇ ਵਿਸ਼ੇਸ਼ ਟੇਬਲ ਰੇਅ ਜਾਂ ਟੇਬਲ ਸੈੱਲ ਦਾ ਰੰਗ ਬਦਲਣ ਲਈ ਵੀ ਕੀਤੀ ਜਾ ਸਕਦੀ ਹੈ। ਇਸ ਐਟਰੀਬਿਊਟ ਦਾ ਮੁੱਲ ਰੰਗ ਦੇ ਨਾਮ (Color Name) ਜਾਂ ਹੋਕਸਾਡੈਸੀਮਲ ਕੋਡ (Hexadecimal Color Code) ਵਜੋਂ ਸੈੱਟ ਕੀਤਾ ਜਾ ਸਕਦਾ ਹੈ।
ਉਦਾਹਰਣ ਲਈ: <table bgcolor="pink">.......<table>
• Background: ਇਹ ਐਟਰੀਬਿਊਟ ਪੂਰੇ ਟੇਬਲ ਲਈ ਜਾਂ ਸਿਰਫ ਸੈੱਲ ਲਈ ਬੈਕਗ੍ਰਾਊਂਡ ਤਸਵੀਰ ਸੈੱਟ ਕਰਨ ਲਈ ਵਰਤਿਆ ਜਾਂਦਾ ਹੈ। ਇਸ ਐਟਰੀਬਿਊਟ ਦਾ ਮੁੱਲ ਫਾਈਲ ਐਕਸਟੈਂਸ਼ਨ ਸਮੇਤ ਤਸਵੀਰ ਦਾ URL (ਲੋਕੇਸ਼ਨ ਐਡਰੈੱਸ) ਹੁੰਦਾ ਹੈ। ਉਦਾਹਰਣ ਲਈ: <uble background="back.jpg">.......</table>
ਇਹਨਾਂ ਐਟਰੀਬਿਊਟਸ ਨੂੰ HTML5 ਵਿੱਚ ਸਟਾਈਲ ਸੀਟਾਂ ਦੀ ਵੱਧ ਰਹੀ ਵਰਤੋਂ ਤਰਜੀਹ ਨਹੀਂ (deprecate) ਦਿਤੀ ਜਾਂਦੀ ਹੈ।
Comments
Post a Comment