1. ਲਾਈਨ ਬ੍ਰੇਕ( Line Break) ਜਦੋਂ HTML ਡਾਕੂਮੈਂਟ ਵਿੱਚ ਐਂਟਰ ਕੀਅ ਦਬਾ ਕੇ ਟੈਕਸਟ ਨੂੰ ਵੱਖ-ਵੱਖ ਲਾਈਨਾਂ ਵਿੱਚ ਲਿਖਿਆ ਜਾਂਦਾ ਹੈ, ਤਾਂ ਵੈੱਬ-ਬ੍ਰਾਊਜ਼ਰ ਦੁਆਰਾ ਇਹਨਾਂ ਲਾਈਨ ਬ੍ਰੇਕਾਂ ਨੂੰ ਨਹੀਂ ਮੰਨਿਆ ਜਾਂਦਾ। HTML ਸਾਡੇ ਵੱਲੋਂ ਐਂਟਰ ਕੀਅ ਦਬਾਉਣ ਨਾਲ ਦਾਖਲ ਕੀਤੀਆਂ ਲਾਈਨ ਬਰੇਕਾਂ ਨੂੰ ਨਜ਼ਰ-ਅੰਦਾਜ਼ (ignore) ਕਰ ਦੇਵੇਗਾ ਅਤੇ ਵੱਖ-ਵੱਖ ਲਾਈਨਾਂ ਵਿੱਚ ਲਿਖੇ ਟੈਕਸਟ ਨੂੰ ਇੱਕ ਹੀ ਲਾਈਨ ਵਿੱਚ ਦਿਖਾ ਦੇਵੇਗਾ। ਇਸ ਲਈ HTML ਸਾਨੂੰ ਸਾਡੇ ਡਾਕੂਮੈਂਟ ਵਿੱਚ ਲਾਈਨ ਬ੍ਰੇਕ ਦਾਖਲ ਕਰਨ ਲਈ ਇੱਕ ਵਿਸ਼ੇਸ਼ ਟੈਗ ਪ੍ਰਦਾਨ ਕਰਦਾ ਹੈ।
ਇਹ ਵਿਸ਼ੇਸ਼ ਟੈਗ ਹੈ <BR> ਟੈਗ, ਜਿਸਦੀ ਵਰਤੋਂ ਡਾਕੂਮੈਂਟ ਵਿੱਚ ਜ਼ਰੂਰਤ ਅਨੁਸਾਰ ਇੱਕ ਸਿੰਗਲ ਲਾਈਨ ਬਰੇਕ ਦਾਖਲ ਕਰਨ ਲਈ ਕੀਤੀ ਜਾ ਸਕਦੀ ਹੈ। ਇਹ ਟੈਗ ਕੰਟਰੋਲ ਨੂੰ ਅਗਲੀ ਲਾਈਨ ਤੇ ਭੇਜ ਦਿੰਦਾ ਹੈ। ਇਸ ਟੈਗ ਨੂੰ ਟੈਕਸਟ ਵਿੱਚ ਜਿਸ ਥਾਂ ਤੇ ਵੀ ਵਰਤਿਆ ਜਾਂਦਾ ਹੈ, ਉਸ ਥਾਂ ਤੋਂ ਟੈਕਸਟ ਨੂੰ ਤੋੜ ਕੇ ਅਗਲੀ ਲਾਈਨ ਵਿੱਚ ਸ਼ੁਰੂ ਕਰ ਦਿੰਦਾ ਹੈ। ਇਹ ਟੈਗ HTML ਡਾਕੂਮੈਂਟ ਵਿੱਚ ਐਡਰੇਸ ਜਾਂ ਕਵਿਤਾਵਾਂ ਆਦਿ ਲਿਖਣ ਵਿੱਚ ਉਪਯੋਗੀ ਸਾਬਿਤ ਹੋ ਸਕਦੇ ਹਨ। ਇਹ ਟੈਗ ਅਨ-ਪੇਅਰਡ ਟੈਗ ਹੈ, ਇਸ ਲਈ ਇਸ ਟੈਗ ਨੂੰ ਬੰਦ ਕਰਨ ਦੀ ਜ਼ਰੂਰਤ ਨਹੀਂ
2. ਲੇਟਵੀਂ ਲਾਈਨ ( Horizontal Line): HTML ਵਿੱਚ ਇੱਕ ਲੇਟਵੀਂ ਲਾਈਨ ਦਾਖਲ ਕਰਨ ਲਈ ਅਸੀਂ <H> ਟੈਗ ਦੀ ਵਰਤੋਂ ਕਰਦੇ ਹਾਂ। ਇੱਥੇ HR ਦਾ ਮਤਲਬ ਹਾਰੀਜੇਂਟਲ ਰੂਲ (Horizontal Rule) ਹੈ। ਇਹ ਡਾਕੂਮੈਂਟ ਦੇ ਬਾਡੀ ਭਾਗ ਵਿੱਚ ਜਿੱਥੇ ਵੀ ਵਰਤਿਆ ਜਾਂਦਾ ਹੈ, ਇੱਕ ਲੇਟਵੀਂ ਲਾਈਨ ਬਣਾ ਦਿੰਦਾ ਹੈ। ਇਹ ਟੈਗ ਥੀਮੇਟਿਕ ਕ (Thematic Break) ਲਈ ਜਾਂ ਕੰਟੈਂਟਸ ਨੂੰ ਇੱਕ ਦੂਜੇ ਤੋਂ ਵੱਖ ਕਰਨ ਲਈ ਵਰਤਿਆ ਜਾਂਦਾ ਹੈ। ਹੇਠਾਂ ਕੁੱਝ ਐਟਰੀਬਿਊਟਸ ਦਿੱਤੇ ਗਏ ਹਨ ਜਿਹਨਾਂ ਦੀ ਵਰਤੋਂ ਇਸ ਟੈਗ ਨਾਲ ਕੀਤੀ ਜਾ ਸਕਦਾ ਹੈ:
2.1 align (ਅਲਾਈਨ); ਇਸ ਐਟਰੀਬਿਊਟ ਦੀ ਵਰਤੋਂ ਲੇਟਵੀਂ ਲਾਈਨ ਦੀ ਅਲਾਈਨਮੈਂਟ ਬਦਲਣ ਲਈ ਕੀਤੀ ਜਾਂਦੀ ਹੈ। ਜੇਕਰ ਅਲਾਈਨ ਐਟਰੀਬਿਊਟ ਦੀ ਵਰਤੋਂ ਨਹੀਂ ਕੀਤੀ ਜਾਂਦੀ, ਤਾਂ ਲੇਟਵੀਂ ਲਾਈਨ ਸੈਂਟਰ ਵਿੱਚ ਨਜ਼ਰ ਆਵੇਗੀ। ਅਲਾਈਨ ਐਟਰੀਬਿਊਟ ਦਾ ਕੋਈ ਵੀ ਇਫੈਕਟ ਉਸ ਸਮੇਂ ਤੱਕ ਨਜ਼ਰ ਨਹੀਂ ਆਵੇਗਾ ਜਦੋਂ ਤੱਕ Width ਐਟਰੀਬਿਊਟ ਨਾਲ ਇਸਦੀ ਚੌੜਾਈ 100% ਤੋਂ ਘੱਟ ਤੋਂ ਸੈਂਟ ਨਹੀਂ ਕੀਤੀ ਜਾਂਦੀ। ਇਸ ਐਟਰੀਬਿਊਟ ਦੇ ਮੁੱਲ Left, Right ਜਾਂ Center ਹੋ ਸਕਦੇ ਹਨ।
2.2 color (ਕਲਰ): ਇਸ ਐਟਰੀਬਿਊਟ ਦੀ ਵਰਤੋਂ ਲੇਟਵੀਂ ਲਾਈਨ ਦਾ ਰੰਗ ਬਦਲਣ ਲਈ ਕੀਤੀ ਜਾਂਦੀ ਹੈ ਇਸ ਐਟਰੀਬਿਊਟ ਦਾ ਮੁੱਲ ਕਿਸੇ ਰੰਗ ਦਾ ਨਾਮ (Color Name) ਜਾਂ ਹੈਕਸਾਡੈਸੀਮਲ (Hexa decimal) ਕੋਡ ਹੋ ਸਕਦਾ ਹੈ।
2.3 size (ਸਾਈਜ਼): ਇਹ ਐਟਰੀਬਿਊਟ ਪਿਕਸਲ (pixels) ਵਿੱਚ ਲੇਟਵੀਂ ਲਾਈਨ ਦੀ ਉਚਾਈ ਸੈੱਟ ਕਰਨ ਲਈ ਵਰਤਿਆ ਜਾਂਦਾ ਹੈ।
2.4 width (ਵਿੱਥ): ਇਸ ਐਟਰੀਬਿਊਟ ਦੀ ਵਰਤੋਂ ਲੇਟਵੀਂ ਲਾਈਨ ਦੀ ਚੌੜਾਈ ਸੈੱਟ ਕਰਨ ਲਈ ਕੀਤੀ ਜਾਂਦੀ ਹੈ। ਇਹ ਮੁੱਲ ਅਸੀਂ ਪਿਕਸਲ ਜਾਂ ਪ੍ਰਤੀਸ਼ਤ ਵਿੱਚ ਸੈੱਟ ਕਰ ਸਕਦੇ ਹਾਂ।
Comments
Post a Comment