ਹੁਣ ਤੱਕ ਅਸੀਂ ਕੰਟੈਂਟਸ ਨੂੰ ਸੈਂਟਰ ਵਿੱਚ ਕਰਨ ਲਈ ਵੱਖੋ ਵੱਖਰੇ HTML ਟੈਗਜ਼ ਦੇ align (ਅਲਾਈਨ) ਐਟਰੀਬਿਊਟਸ ਦੀ ਵਰਤੋਂ ਕੀਤੀ ਹੈ। ਜੇ ਅਸੀਂ ਵੈੱਬ ਪੇਜ਼ ਵਿੱਚ ਕਿਸੇ ਵੀ ਕੰਟੇਂਟ (ਟੈਕਸਟ, ਗ੍ਰਾਫਿਕ ਐਲੀਮੈਂਟਸ, ਟੇਬਲਸ ਆਦਿ) ਨੂੰ ਸੈਂਟਰ ਵਿਚ ਅਲਾਈਨ ਕਰਨਾ ਚਾਹੁੰਦੇ ਹਾਂ, ਤਾ ਅਸੀਂ HTML ਡਾਕੂਮੈਂਟ ਵਿੱਚ <center> ਟੈਗ ਦੀ ਵਰਤੋਂ ਵੀ ਕਰ ਸਕਦੇ ਹਾਂ। HTML ਡਾਕੂਮੈਂਟ ਵਿੱਚ <center> ਟੈਗ ਦੀ contents ਨੂੰ ਲੇਟਵੇ ਰੂਪ ਵਿਚ ਕੇਂਦਰਿਤ (center align) ਕਰਨ ਲਈ ਕੀਤੀ ਜਾਂਦੀ ਹੈ। ਇਹ ਵੀ ਇਕ ਪੇਅਰਡ ਟੈਗ ਹੈ। <center>....</center> ਟੈਗਜ਼ ਦੇ ਵਿਚਕਾਰ ਲਿਖੇ ਕੰਟੈਂਟਸ ਪੇਜ਼ ਦੇ ਮੱਧ ਵਿੱਚ ਲੇਟਵੇਂ ਰੂਪ ਵਿਚ ਪ੍ਰਦਰਸ਼ਿਤ ਕੀਤੇ ਜਾਂਦੇ ਹਨ।
ਨੋਟ : HTML 5 ਇਸ ਟੈਗ ਨੂੰ ਸਪੋਰਟ (Suuport) ਨਹੀਂ ਕਰਦਾ।
Comments
Post a Comment