Setting Vertical Alignment in Punjabi | HTML Tables | Online HTML Editor

ਖੜਵੇ ਰੂਪ ਵਿੱਚ ਅਲਾਈਨਮੈਂਟ ਸੈੱਟ ਕਰਨਾ (Setting Vertical Alignment):

ਅਸੀਂ valign ਐਟਰੀਬਿਊਟ ਦੀ ਵਰਤੋਂ ਕਰਦੇ ਹੋਏ ਸਿਰਫ ਸੈੱਲ-ਕੰਟੈਂਟਸ ਦੀ ਅਲਾਈਨਮੈਂਟ ਨੂੰ ਹੀ ਖੜਵੇਂ ਰੂਪ ਵਿੱਚ ਸੈੱਟ ਕਰ ਸਕਦੇ ਹਾਂ। HTML ਵਿੱਚ Valign ਐਟਰੀਬਿਊਟ ਦੀ ਵਰਤੋਂ <td>, <th> ਅਤੇ <tr> ਟੈਗਜ਼ ਵਿੱਚ ਕੀਤੀ ਜਾਂਦੀ ਹੈ। HTML ਡਾਕੂਮੈਂਟ ਵਿੱਚ ਵਰਤੇ ਜਾਂਦੇ ਵੱਖ-ਵੱਖ ਟੇਬਲ ਟੈਗਜ਼ ਲਈ valign ਐਂਟਰੀਬਿਊਟ ਦੀ ਵਰਤੋਂ ਸੰਬੰਧੀ ਜਾਣਕਾਰੀ ਇਸ ਪ੍ਰਕਾਰ ਹੈ।

<tr> ਟੈਗ ਲਈ valign ਐਟਰੀਬਿਊਟ: ਮੂਲ ਰੂਪ ਵਿੱਚ ਟੇਬਲ ਰੇਅਜ਼ ਵਿੱਚ ਸੈੱਲ ਬਾਟਾ ਨੂੰ ਖੜਕੇ ਤੌਰ ਤੇ ਸੈਂਟਰ ਵਿੱਚ ਅਲਾਈਨ ਦਿਖਾਇਆ ਜਾਂਦਾ ਹੈ।<tr> ਟੈਗ ਵਿੱਚ valign ਐਟਰੀਬਿਊਟ ਦੀ ਵਰਤੋਂ ਕਰਦੇ ਹੋਏ ਅਸੀਂ ਰੋਅ ਦੇ ਸਾਰੇ ਸੈੱਲਾਂ ਲਈ ਕੰਟੈਂਟਸ ਦੀ ਖੜਵੇਂ ਰੂਪ ਵਿੱਚ ਅਲਾਈਨਮੈਂਟ ਨੂੰ ਬਦਲ ਸਕਦੇ ਹਾਂ। ਆਮ ਤੌਰ ਤੇ <p> ਟੈਗ ਲਈ Valien ਐਟਰੀਬਿਊਟ ਦਾ ਮੁੱਲ Top, Middle ਜਾਂ Bottom ਹੋ ਸਕਦਾ ਹੈ।

ਉਦਾਹਰਣ ਲਈ, <tr align="top">

<td> ਅਤੇ <th> ਟੈਗ ਲਈ valign ਐਟਰੀਬਿਊਣ: ਮੂਲ ਰੂਪ ਵਿੱਚ <td> ਅਤੇ <th> ਦੇ ਸੇਲ ਕੰਟੈਂਟਸ ਨੂੰ ਖੜਵੇਂ ਰੂਪ ਵਿੱਚ ਸੈਂਟਰ ਅਲਾਈਨ ਦਿਖਾਇਆ ਜਾਂਦਾ ਹੈ। ਜੇ ਅਸੀਂ <d> ਜਾਂ <th> ਟੈਗਜ਼ ਵਿੱਚ vali ਐਟਰੀਬਿਊਟ ਦੀ ਵਰਤੋਂ ਕਰਦੇ ਹਾਂ, ਤਾਂ ਇਹ ਉਸ ਖਾਸ ਸੈੱਲ ਦੀ ਅਲਾਈਨਮੈਂਟ ਨੂੰ ਖੜਵੇਂ ਰੂਪ ਵਿੱਚ ਬਦਲ ਦੇਵੇਗਾ ਜਿਸ ਉੱਪਰ ਇਸ ਨੂੰ ਲਾਗੂ ਕੀਤਾ ਜਾਵੇਗਾ। ਆਮ ਤੌਰ ਤੇ <tr> ਅਤੇ <th> ਟੈਗਜ਼ ਲਈ Valign ਐਟਰੀਬਿਊਟ ਦਾ ਮੁੱਲ Top, Middle ਜਾਂ Bottom ਸੈੱਟ ਕੀਤਾ ਜਾ ਸਕਦਾ ਹੈ।

ਉਦਾਹਰਣ ਲਈ, <dd valign="bottom">





















Comments