Unordered HTML List in Punjabi | HTML Lists | Online HTML Editor

Unordered HTML List

An unordered list starts with the <ul> tag. Each list item starts with the <li> tag.

The list items will be marked with bullets (small black circles) by default:


HTML ਲਿਸਟਾਂ ਦੀ ਵਰਤੋਂ ਵੱਖ - ਵੱਖ ਆਈਟਮਾਂ ਦੀ ਸੂਚੀ ਨੂੰ ਵਧੀਆ ਢੰਗ ਨਾਲ ਪੇਸ਼ ਕਰਨ ਲਈ ਕੀਤੀ ਜਾਂਦੀ ਹੈ। ਸਾਡੇ ਰੋਜ਼ਾਨਾ ਜੀਵਨ  ਵਿੱਚ ਅਸੀ ਬਹੁਤ ਸਾਰੀਆਂ ਕਿਸਮਾਂ ਦੀਆਂ ਲਿਸਟਾਂ (ਸੂਚੀਆਂ) ਦੀ ਵਰਤੋਂ ਕਰਦੇ ਹਾਂ, ਜਿਵੇਂ ਕਿ ਖਰੀਦਦਾਰੀ ਸੰਬੰਧੀ ਸੂਚੀ, ਵੱਖ - ਵੱਖ ਕੰਮਾ ਨੂੰ ਕਰਨ ਸੰਬੰਧੀ ਸੂਚੀ ਆਦਿ। ਸਾਰੀਆਂ ਲਿਸਟਾਂ ਵਿੱਚ ਇੱਕ ਜਾਂ ਵਧੇਰੇ ਆਈਟਮਾਂ ਸ਼ਾਮਿਲ ਹੋ ਸਕਦੀਆਂ ਹਨ। ਆਰਟੀਕਲਜ, ਵੈਬਸਾਈਟਾਂ ਦੇ ਨੇਵੀਗੇਸ਼ਨ ਮੀਨੂੰਜ਼ ਅਤੇ ਈ - ਕਾਮਰਸ ਵੈਬਸਾਈਟਾਂ ਤੇ ਉਤਪਾਦਾਂ ਦੀਆਂ ਵਿਸ਼ੇਸ਼ਤਾਵਾਂ ਆਦਿ ਲਈ ਸੂਚੀਆਂ ਦੀ ਨਿਰੰਤਰ ਵਰਤੋ ਹੁੰਦੀ ਰਹਿੰਦੀ ਹੈ। ਇਸ ਤਰ੍ਹਾਂ ਇਹ ਲਿਸਟਾਂ ਕਿਸੇ ਮਹੱਤਵਪੂਰਨ ਜਾਣਕਾਰੀ ਨੂੰ ਕੁੱਝ ਲਾਈਨਾਂ ਦੇ ਰੂਪ ਵਿੱਚ ਪਰਿਭਾਸ਼ਿਤ ਕਰਨ ਵਿੱਚ ਮਹਤੱਵਪੂਰਨ ਭੂਮਿਕਾ ਨਿਭਾਉਂਦੇ ਹਨ। 


1. ਅਨਆਰਡਰ ਲਿਸਟ ਜਾਂ ਬੁਲੇਟਿਡ ਲਿਸਟ 
2. ਆਰਡਰਡ ਲਿਸਟ ਜਾਂ ਨੰਬਰਡ ਲਿਸਟ
3. ਡੇਫੀਨੇਸ਼ਨ ਲਿਸਟ ਜਾਂ ਡਿਸਕ੍ਰਿਪਸ਼ਨ ਲਿਸਟ


ਅਨਆਰਡਰਡ ਲਿਸਟ: ਅਨ-ਆਰਡਰਡ ਲਿਸਟ ਉਹ ਲਿਸਟ ਹੁੰਦੀ ਹੈ ਜਿਸ ਵਿੱਚ ਲਿਸਟ - ਆਈਟਮਾਂ ਦਾ ਕ੍ਰਮ ਕੋਈ ਮਹੱਤਵ ਨਹੀਂ ਰੱਖਦਾ। ਇਸ ਲਿਸਟ ਵਿੱਚ ਸਾਰੀਆਂ ਲਿਸਟ - ਆਈਟਮਾਂ ਨੂੰ ਬੁਲੇਟਸ ਨਾਲ ਦਰਸਾਇਆ ਜਾਂਦਾ ਹੈ। ਇਹੀ ਕਾਰਨ ਹੈ ਕਿ ਅਨਆਰਡਰਡ ਲਿਸਟ ਨੂੰ ਬੁਲੇਟਿਡ ਲਿਸਟ ਵਜੋਂ ਵੀ ਜਾਣਿਆ ਜਾਂਦਾ ਹੈ। HTML ਡਾਕੂਮੈਂਟ ਵਿੱਚ ਇਹ ਲਿਸਟਾਂ ਬਣਾਉਣ ਲਈ <UL> ਟੈਗ ਦੀ ਵਰਤੋ ਕੀਤੀ ਜਾਂਦੀ ਹੈ। ਇੱਥੇ UL ਦਾ ਅਰਥ ਹੈ ਅਨਆਰਡਰਡ ਲਿਸਟ। <UL> ਟੈਗ ਇਕ ਪੇਅਰਡ ਟੈਗ ਹੈ। ‌ਲਿਸਟਾਂ ਦੀਆਂ ਸਾਰੀਆਂ ਆਈਟਮਾਂ <UL> ਅਤੇ </UL> ਟੈਗਜ ਵਿਚਕਾਰ ਰੱਖੀਆ ਜਾਂਦੀਆਂ ਹਨ। ਇਸ ਲਿਸਟ ਦੀ ਹਰ ਆਈਟਮ <LI> ਟੈਗ ਨਾਲ ਸ਼ੁਰੂ ਹੁੰਦੀ ਹੈ, ਜਿਸਦਾ ਅਰਥ ਹੈ ਕਿ ਲਿਸਟ ਆਈਟਮ। ਅਸੀ <UL> ਟੈਗ ਦੇ Type ਐਟਰੀਬਿਊਟਜ਼ ਦੀ ਮਦਦ ਨਾਲ ਬੁਲੈਟਸ ਦੀ ਕਿਸਮ ਵੀ ਬਦਲ ਸਕਦੇ ਹਾਂ।





















Comments